Tuesday, August 18, 2020

Book: ਭੁੱਬਲ(BHUBBAL) REVIEW

 BOOK: ਭੁੱਬਲ BHUBBAL

AUTHOR: ਫਰਜੰਦ ਅਲੀ FARZAND ALI


REVIEW:

ਭੁੱਬਲ ਫਰਜੰਦ ਅਲੀ ਦਾ ਲਿਖਿਆ ਨਾਵਲ ਹੈ। ਫਰਜੰਦ ਅਲੀ ਦਾ ਇਹ ਨਾਵਲ ਮੁੱਖ ਤੌਰ ਤੇ ਉਹਨਾਂ ਦੇ ਗੁਰੂ ਉਸਤਾਦ ਦਾਮਨ ਦੇ ਜੀਵਨ ਤੇ ਹੈ। ਨਾਵਲ ਮੁੱਖ ਤੌਰ ਤੇ ਦੋ ਕਹਾਣੀਆਂ ਲੈ ਕੇ ਚਲਦਾ ਹੈ। ਇਕ ਕਹਾਣੀ ਨਾਵਲਕਾਰ ਦੇ ਆਪਣੇ ਜੀਵਨ ਸੰਬੰਧੀ ਹੈ ਜੋ ਆਪਾਂ ਕਹਿ ਸਕਦੇ ਹਾਂ ਕਿ ਇਹ ਲੇਖਕ ਦੀ ਸਵੈਜੀਵਨੀ ਹੈ। ਤੇ ਦੂਜੀ ਕਹਾਣੀ ਵਿਚ ਉਸਤਾਦ ਦਾਮਨ ਦਾ ਜੀਵਨ ਪੇਸ਼ ਕੀਤਾ ਹੈ।
ਲੇਖਕ ਪਾਕਿਸਤਾਨ ਦੇ ਪੰਜਾਬ ਦੇ ਰਾਹਕ ਲੋਕਾਂ 'ਚੋ ਹੈ। ਰਾਹਕ ਜੋ ਕਿਸੇ ਜ਼ਿਮੀਦਾਰ ਦੀ ਜ਼ਮੀਨ ਤੇ ਖੇਤੀ ਕਰਦੇ ਹਨ ਤੇ ਬਦਲੇ ਵਿਚ ਉਹਨਾਂ ਨੂੰ ਅਨਾਜ ਮਿਲਦਾ ਹੈ। ਜ਼ਿਮੀਦਾਰ ਦੀ ਦਿੱਤੀ ਜਗ੍ਹਾ ਤੇ ਝੁੱਗੀਆਂ ਜਾਂ ਕੱਚੇ ਘਰ ਪਾ ਕੇ ਰਹਿੰਦੇ ਹਨ। ਸੋ ਰਾਹਕ ਆਪਣੇ ਜੀਵਨ ਨੂੰ ਸਭ ਤੋਂ ਥੱਲੇ ਮੰਨ ਕੇ ਚੱਲਦੇ ਹਨ। ਜ਼ਿਮੀਦਾਰ ਦੀਆਂ ਸਾਰੀਆਂ ਜਾਇਜ਼ ਨਾਜਾਇਜ਼ ਗੱਲਾਂ ਸਹਿਣੀਆਂ ਪੈਂਦੀਆਂ ਹਨ। ਸਿਰ ਝੁਕਾ ਕੇ ਰਹਿਣਾ ਪੈਂਦਾ ਹੈ।ਰਾਹਕ ਇਸਨੂੰ ਹੀ ਆਪਣੀ ਹੋਣੀ ਮੰਨਦੇ ਹਨ। ਆਪਣੇ ਸਾਰੇ ਜੀਵਨ ਨੂੰ ਇਕ ਨਾਵਲ ਦੇ ਰੂਪ ਵਿੱਚ ਲਿਖ ਕੇ ਲੇਖਕ ਨੇ ਰਾਹਕਾਂ ਦੀ ਪੂਰੀ ਸਮਾਜਿਕ ਰੂਪ ਰੇਖਾ ਬਹੁਤ ਲਾਗੇ ਤੋਂ ਦਿਖਾਈ ਹੈ। ਜ਼ਿਮੀਦਾਰ ਤੋਂ ਤੰਗ ਆ ਕੇ ਬਹੁਤ ਸਾਰੇ ਰਾਹਕ ਸਿੰਧ ਜਾ ਕੇ ਵੀ ਕੰਮ ਕਰਦੇ ਹਨ ਪਰ ਫਿਰ ਵੀ ਵਾਪਿਸ ਆ ਜਾਂਦੇ ਹਨ। ਉਥੋਂ ਦੇ ਮਜ਼ਦੂਰਾਂ ਦਾ ਜੀਵਨ ਵੀ ਇੰਝ ਦਾ ਹੀ ਹੁੰਦਾ ਹੈ।
ਸ਼ਹਿਰ ਲੈ ਕੇ ਜਾਂਦਿਆ ਕਿਸੇ ਆੜ੍ਹਤੀਏ ਰਾਹੀਂ ਲੇਖਕ ਦਾ ਮੇਲ ਉਸਤਾਦ ਦਾਮਨ ਨਾਲ ਹੁੰਦਾ ਹੈ। ਇਥੋਂ ਉਸਤਾਦ ਦਾਮਨ ਦੀ ਜ਼ਿੰਦਗੀ ਨੂੰ ਬਹੁਤ ਲਾਗੇ ਤੋਂ ਦਿਖਾਇਆ ਹੈ। ਓਹਨਾਂ ਦਾ ਰਹਿਣ -ਸਹਿਣ ਸੋਚ ਆਏ ਗਏ ਨਾਲ ਵਿਹਾਰ ਦਿਖਾਇਆ ਗਿਆ ਹੈ ਕਿ ਕਿਸੇ ਉਹ ਕਹਿਣੀ ਤੇ ਕਰਨੀ ਦੇ ਇਕ ਸੱਚ ਜੋ ਉਹਨਾਂ ਦੀਆਂ ਕਵਿਤਾਵਾਂ ਵਿਚ ਸੀ ਉਹੀ ਉਹਨਾਂ ਦੇ ਜੀਵਨ ਵਿੱਚ ਸੀ। ਉਚ-ਨੀਚ, ਅਮੀਰ-ਗਰੀਬ,ਨਸਲ,ਧਰਮ,ਪੈਸਾ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਸਮਝਦੇ ਸੀ। ਤੇ ਜੁਰਅਤ ਇੰਨੀ ਕਿ ਹਕੂਮਤ ਦੇ ਵੱਡੇ ਵਜੀਰਾਂ ਨੂੰ ਵੀ ਨਾਂਹ ਕਰ ਦਿੰਦੇ ਸੀ।
ਲੇਖਕ ਤੇ ਉਸਤਾਦ ਦਾਮਨ ਦਾ ਸਾਥ ਇਸ ਲਈ ਇੰਨਾ ਬਣ ਜਾਂਦਾ ਹੈ ਕਿ ਉਸਤਾਦ ਦਾਮਨ ਨੂੰ ਲੱਗਦਾ ਹੈ ਕਿ ਉਹਨਾਂ ਦਾ ਬਚਪਨ ਤੇ ਜੀਵਨ ਲੇਖਕ ਦੇ ਬਚਪਨ ਤੇ ਜੀਵਨ ਵਾਂਗ ਔਖਾ ਰਿਹਾ ਹੈ।
ਨਾਵਲ ਬਾਰੇ ਕਿਹਾ ਜਾਵੇ ਤਾਂ ਇਸਦੀ ਭਾਸ਼ਾ ਤੇ ਸ਼ੈਲੀ ਬਿਲਕੁਲ ਓਪਰੀ ਨਹੀਂ ਲੱਗਦੀ। ਇਹ ਖਾਲਸ ਨਾਵਲ ਕਹਿਣ ਦੀ ਬਜਾਏ ਇਸਨੂੰ ਜੇਕਰ ਨਾਵਲ ਵਾਂਗ ਲਿਖੀ ਸਵੈ ਜੀਵਨੀ ਤੇ ਜੀਵਨੀ ਕਿਹਾ ਜਾਵੇ ਤਾਂ ਜਿਆਦਾ ਢੁਕਵਾਂ ਹੋ ਸਕਦਾ ।
ਉਸਤਾਦ ਦਾਮਨ ਦੀ ਸੰਗਤ ਤੋਂ ਲੇਖਕ ਹੌਲੀ ਹੌਲੀ ਸਿੱਖਦਾ ਹੈ। ਜ਼ਿਮੀਦਾਰ ਦਾ ਕੰਮ ਛੱਡ ਕੇ ਮਿਲ 'ਚ ਨੌਕਰੀ ਕਰਦਾ ਹੈ। ਮਜਦੂਰਾਂ ਦੇ ਸੰਗਰਸ਼ 'ਚ ਸ਼ਾਮਿਲ ਹੁੰਦਾ ਹੈ।

REVIEW BY: HOOK2BOOK

Instagram: @hook2book

SAHIT LAGRA

Instagram: @sahit_lagra
Youtube: Sahit Lagra

PREMJEET SINGH NAINEWALIA 2

  Premjeet Singh Nainewalia ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ, ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ...