Thursday, August 20, 2020
PREMJEET SINGH NAINEWALIA 2
PREMJEET SINGH NAINEWALIA 1
NAKHRE DA KATAL BY DEEP JODHAN
By ਦੀਪ ਜੋਧਾਂ
Tuesday, August 18, 2020
"ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ"
SHORT STORY
ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ।
"ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ"
ਹੱਡਬੀਤੀ Hadd Beeti
SHORT STORY
How Reading Affect Us? Hook2Book
What if we forget, what we read?
ਉੱਤਰ-: ਇਕ ਵਾਰ ਇਕ ਬਹੁਤ ਵੱਡੇ ਗੁਰੂ ਸਨ। ਉਹਨਾਂ ਕੋਲ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਸਨ। ਇਕ ਵਾਰ ਉਹਨਾਂ ਕੋਲ ਇਕ ਵਿਦਿਆਰਥੀ ਆਇਆ ਤੇ ਉਸ ਨੇ ਪੁੱਛਿਆ "ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਪਰ ਉਹਨਾਂ ਵਿਚੋਂ ਜਿਆਦਾ ਮੈਂ ਭੁੱਲ ਚੁੱਕਾ ਹਾਂ ਫਿਰ ਮੇਰੇ ਇੰਝ ਪੜ੍ਹਨ ਦਾ ਕੀ ਫਾਇਦਾ ਤੇ ਕਿ ਮੰਤਵ ਹੋ ਸਕਦਾ ਹੈ?
ਗੁਰੂ ਜੀ ਨੇ ਬੱਸ ਮੁਸਕਰਾ ਦਿੱਤਾ ਤੇ ਕੋਈ ਜਵਾਬ ਨਾ ਦਿੱਤਾ ਕੁੱਝ ਦਿਨਾਂ ਬਾਅਦ ਗੁਰੂ ਜੀ ਨੇ ਉਸ ਵਿੱਦਿਆਰਥੀ ਨੂੰ ਇਕ ਗੰਦੀ ਪਈ ਛਾਨਣੀ ਦਿੱਤੀ ਤੇ ਕਿਹਾ ਕਿ ਜਾ ਇਸ ਵਿਚ ਪਾਣੀ ਭਰ ਲਿਆ । ਵਿਦਿਆਰਥੀ ਪਹਿਲਾਂ ਤਾਂ ਹੈਰਾਨ ਰਹਿ ਗਿਆ ਪਰ ਗੁਰੂ ਦੀ ਆਗਿਆ ਨਾ ਟਾਲ ਸਕਣ ਲਈ ਨਦੀ ਵੱਲ ਪਾਣੀ ਲੈਣ ਚਲਾ ਗਿਆ ਜਦੋਂ ਪਾਣੀ ਭਰਦਾ ਪਾਣੀ ਥੋੜ੍ਹਾ ਕੁ ਟਾਈਮ ਟਿਕਦਾ ਤੇ ਸਾਰਾ ਵਗ ਜਾਂਦਾ। ਕਾਫੀ ਵਾਰ ਇੰਝ ਕੋਸ਼ਿਸ਼ ਕਰਨ ਤੋਂ ਬਾਅਦ ਉਹ ਵਿਦਿਆਰਥੀ ਵਾਪਿਸ ਆ ਗਿਆ ਤੇ ਉਦਾਸ ਹੋ ਕੇ ਗੁਰੂ ਜੀ ਨੂੰ ਕਿਹਾ ਮੈਂ ਪਾਣੀ ਭਰ ਕੇ ਨਹੀਂ ਲਿਆ ਸਕਿਆ । ਮੈਂ ਅਸਫਲ ਹੋਇਆ।
ਗੁਰੂ ਜੀ ਨੇ ਫਿਰ ਮੁਸਕਰਾ ਕੇ ਕਿਹਾ "ਤੂੰ ਅਸਫਲ ਨਹੀਂ ਹੋਇਆ ।
ਛਾਨਣੀ ਵੱਲ ਦੇਖ ਇਹ ਇੱਕਦਮ ਨਵੀਂ ਵਰਗੀ ਹੋ ਗਈ। ਇਹ ਸਭ ਉਦੋਂ ਹੋਇਆ ਜਦੋਂ ਤੂੰ ਪਾਣੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਛਲੀ ਵਾਰ ਪੁੱਛਿਆ ਸੀ ਨਾ ਕਿ ਪੜ੍ਹਨ ਦਾ ਕੀ ਉਦੇਸ਼ ਹੈ। ਛਾਨਣੀ ਦੀ ਉਦਾਹਰਨ ਲੈ ਕੇ ਸਮਝਦੇ ਹਾਂ।
ਛਾਨਣੀ-ਮਨ
ਪਾਣੀ-ਗਿਆਨ
ਨਦੀ-ਕਿਤਾਬ
ਭਾਵੇਂ ਸਭ ਕੁੱਝ ਯਾਦ ਰਹੇ ਨਾ ਰਹੇ। ਪਰ ਪੜ੍ਹਨ ਨਾਲ ਮਨ ਸਾਫ਼ ਜਰੂਰ ਹੋਵੇਗਾ । ਪੜ੍ਹਨ ਦਾ ਹਮੇਸ਼ਾ ਮਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਉਹ ਗਿਆਨ ਤੁਹਾਡੇ ਅਵਚੇਤਨ ਬੈਠ ਜਾਵੇਗਾ ਤੇ ਠੀਕ ਸਮੇਂ ਤੇ ਜਰੂਰਤ ਅਨੁਸਾਰ ਖੁਦ ਬਾਹਰ ਆ ਜਾਵੇਗਾ।
HARMAN RANI TATT
ABOUT READING BOOKS
ਮੋਟੇ-ਮੋਟੇ ਅਰਥਾਂ 'ਚੋਂ ਨਿੱਕਲ ਕੇ ਕਿਤਾਬਾਂ ਪੜ੍ਹਦੇ ਵਕਤ ਸਾਡਾ ਸੂਖ਼ਮ ਬਣੇ ਰਹਿਣਾ ਬਹੁਤ ਜ਼ਰੂਰੀ ਹੈ । ਕਿਤਾਬਾਂ ਨੂੰ ਅਸੀਂ ਉਵੇੰ ਨਾ ਪੜ੍ਹੀਏ ਜਿਵੇਂ ਸਕੂਲ-ਕਾਲਜ ਵਿੱਚ ਇਮਤਿਹਾਨ ਪਾਸ ਮਾਤਰ ਕਰਨ ਲਈ ਮਹੱਤਵਪੂਰਨ ਸਵਾਲਾਂ 'ਤੇ ਨਿਸ਼ਾਨੀਆਂ ਲਾ ਕੇ ਕੰਮ ਜਿਹਾ ਸਾਰਨਾ ਹੋਵੇ । ਕਿਤਾਬ ਦੇ ਸੰਪੂਰਨ ਬ੍ਰਹਿਮੰਡ ਨੂੰ ਨੇੜਿਓੰ ਵਾਚੀਏ, ਸੁਣੀਏ, ਸੁੰਘੀਏ ਅਤੇ ਅਰਥਾਂ ਪਿੱਛੇ ਲੁਕੇ ਅਰਥਾਂ ਦੀ ਲੰਮੀ ਤੇ ਗੁਪਤ ਲੜੀ ਦੇ ਹਾਣ ਦੇ ਹੋਈਏ ।
Instead of comprehending concrete meanings of the written word, it is essential for us to be abstract while reading. There’s a beauty in it. Never read books in the same fashion as a student marks the important questions and prepares last minute during the school or university exams. Let’s observe the universe of books closely, listen their sound, smell and find out deep meanings of the stories written.
Written By: Harmanjeet Singh
PREMJEET SINGH NAINEWALIA 2
Premjeet Singh Nainewalia ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ, ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ...
-
ABOUT READING BOOKS Harmanjeet Singh (Rani Tatt) Excerpt: ਮੋਟੇ-ਮੋਟੇ ਅਰਥਾਂ 'ਚੋਂ ਨਿੱਕਲ ਕੇ ਕਿਤਾਬਾਂ ਪੜ੍ਹਦੇ ਵਕਤ ਸਾਡਾ ਸੂਖ਼ਮ ਬਣੇ ਰਹਿਣਾ ਬਹੁਤ ਜ...
-
BOOK: ਭੁੱਬਲ BHUBBAL AUTHOR: ਫਰਜੰਦ ਅਲੀ FARZAND ALI REVIEW: ਭੁੱਬਲ ਫਰਜੰਦ ਅਲੀ ਦਾ ਲਿਖਿਆ ਨਾਵਲ ਹੈ। ਫਰਜੰਦ ਅਲੀ ਦਾ ਇਹ ਨਾਵਲ ਮੁੱਖ ਤੌਰ ਤੇ ਉਹਨਾਂ ਦੇ ਗੁ...
-
Premjeet Singh Nainewalia ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ, ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ...