What if we forget, what we read?
ਪ੍ਰਸ਼ਨ-: ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਪਰ ਮੈਂਨੂੰ ਲੱਗਦਾ ਜਿਆਦਾਤਰ ਮੈਨੂੰ ਭੁੱਲ ਗਈਆਂ। ਜੇ ਇੰਝ ਭੁੱਲ ਹੀ ਜਾਣਿਆ ਤਾਂ ਪੜ੍ਹਨ ਦਾ ਕੀ ਮੰਤਵ ?
ਉੱਤਰ-: ਇਕ ਵਾਰ ਇਕ ਬਹੁਤ ਵੱਡੇ ਗੁਰੂ ਸਨ। ਉਹਨਾਂ ਕੋਲ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਸਨ। ਇਕ ਵਾਰ ਉਹਨਾਂ ਕੋਲ ਇਕ ਵਿਦਿਆਰਥੀ ਆਇਆ ਤੇ ਉਸ ਨੇ ਪੁੱਛਿਆ "ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਪਰ ਉਹਨਾਂ ਵਿਚੋਂ ਜਿਆਦਾ ਮੈਂ ਭੁੱਲ ਚੁੱਕਾ ਹਾਂ ਫਿਰ ਮੇਰੇ ਇੰਝ ਪੜ੍ਹਨ ਦਾ ਕੀ ਫਾਇਦਾ ਤੇ ਕਿ ਮੰਤਵ ਹੋ ਸਕਦਾ ਹੈ?
ਗੁਰੂ ਜੀ ਨੇ ਬੱਸ ਮੁਸਕਰਾ ਦਿੱਤਾ ਤੇ ਕੋਈ ਜਵਾਬ ਨਾ ਦਿੱਤਾ ਕੁੱਝ ਦਿਨਾਂ ਬਾਅਦ ਗੁਰੂ ਜੀ ਨੇ ਉਸ ਵਿੱਦਿਆਰਥੀ ਨੂੰ ਇਕ ਗੰਦੀ ਪਈ ਛਾਨਣੀ ਦਿੱਤੀ ਤੇ ਕਿਹਾ ਕਿ ਜਾ ਇਸ ਵਿਚ ਪਾਣੀ ਭਰ ਲਿਆ । ਵਿਦਿਆਰਥੀ ਪਹਿਲਾਂ ਤਾਂ ਹੈਰਾਨ ਰਹਿ ਗਿਆ ਪਰ ਗੁਰੂ ਦੀ ਆਗਿਆ ਨਾ ਟਾਲ ਸਕਣ ਲਈ ਨਦੀ ਵੱਲ ਪਾਣੀ ਲੈਣ ਚਲਾ ਗਿਆ ਜਦੋਂ ਪਾਣੀ ਭਰਦਾ ਪਾਣੀ ਥੋੜ੍ਹਾ ਕੁ ਟਾਈਮ ਟਿਕਦਾ ਤੇ ਸਾਰਾ ਵਗ ਜਾਂਦਾ। ਕਾਫੀ ਵਾਰ ਇੰਝ ਕੋਸ਼ਿਸ਼ ਕਰਨ ਤੋਂ ਬਾਅਦ ਉਹ ਵਿਦਿਆਰਥੀ ਵਾਪਿਸ ਆ ਗਿਆ ਤੇ ਉਦਾਸ ਹੋ ਕੇ ਗੁਰੂ ਜੀ ਨੂੰ ਕਿਹਾ ਮੈਂ ਪਾਣੀ ਭਰ ਕੇ ਨਹੀਂ ਲਿਆ ਸਕਿਆ । ਮੈਂ ਅਸਫਲ ਹੋਇਆ।
ਗੁਰੂ ਜੀ ਨੇ ਫਿਰ ਮੁਸਕਰਾ ਕੇ ਕਿਹਾ "ਤੂੰ ਅਸਫਲ ਨਹੀਂ ਹੋਇਆ ।
ਛਾਨਣੀ ਵੱਲ ਦੇਖ ਇਹ ਇੱਕਦਮ ਨਵੀਂ ਵਰਗੀ ਹੋ ਗਈ। ਇਹ ਸਭ ਉਦੋਂ ਹੋਇਆ ਜਦੋਂ ਤੂੰ ਪਾਣੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਛਲੀ ਵਾਰ ਪੁੱਛਿਆ ਸੀ ਨਾ ਕਿ ਪੜ੍ਹਨ ਦਾ ਕੀ ਉਦੇਸ਼ ਹੈ। ਛਾਨਣੀ ਦੀ ਉਦਾਹਰਨ ਲੈ ਕੇ ਸਮਝਦੇ ਹਾਂ।
ਛਾਨਣੀ-ਮਨ
ਪਾਣੀ-ਗਿਆਨ
ਨਦੀ-ਕਿਤਾਬ
ਭਾਵੇਂ ਸਭ ਕੁੱਝ ਯਾਦ ਰਹੇ ਨਾ ਰਹੇ। ਪਰ ਪੜ੍ਹਨ ਨਾਲ ਮਨ ਸਾਫ਼ ਜਰੂਰ ਹੋਵੇਗਾ । ਪੜ੍ਹਨ ਦਾ ਹਮੇਸ਼ਾ ਮਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਉਹ ਗਿਆਨ ਤੁਹਾਡੇ ਅਵਚੇਤਨ ਬੈਠ ਜਾਵੇਗਾ ਤੇ ਠੀਕ ਸਮੇਂ ਤੇ ਜਰੂਰਤ ਅਨੁਸਾਰ ਖੁਦ ਬਾਹਰ ਆ ਜਾਵੇਗਾ।

HOOK@BOOK
Instagram: @hook2book
Website: www.hook2book.com
SAHIT LAGRA
Instagram: @sahit_lagra
Website: Sahit Lagra